Meet Harman Sampoorn ( ਮੀਤ ਹਰਮਨ ਸੰਪੂਰਨ ਪੰਜਾਬੀ ਕਹਾਣੀ )
₹399.00
ISBN:- 978-93-6175-713-6
ਮੇਰੀ ਇਹ ਕਿਤਾਬ “ਮੀਤ ਹਰਮਨ ਸੰਪੂਰਨ” ਮੀਤ ਅਤੇ ਹਰਮਨ ਦੇ ਇਕ ਛੋਟੇ ਜਿਹੇ ਪਿਆਰ ਭਰੇ ਸਫ਼ਰ ਦੀ ਕਹਾਣੀ ਉਤੇ ਅਧਾਰਿਤ ਹੈ। ਇਕ ਕਹਾਣੀਕਾਰ ਦੇ ਤੌਰ ਤੇ ਇਹ ਮੇਰੀ ਪਹਿਲੀ ਰਚਨਾ ਹੈ | ਨਾਲ ਹੀ ਮੈਂ ਇਹ ਵੀ ਆਸ਼ਾ ਕਰਦਾ ਹਾਂ ਕੇ ਮੇਰੀ ਇਹ ਕਿਤਾਬ ” ਮੀਤ ਹਰਮਨ ਸੰਪੂਰਨ” ਨੂੰ ਵੀ ਮੇਰੀ ਪਿਛਲੀਆਂ ਸਤ ਕਿਤਾਬਾਂ ਦੀ ਤਰ੍ਹਾਂ ਹੀ , ਤੁਹਾਡੇ ਤੋਂ ਪਿਆਰ ਤੇ ਪ੍ਰੋਤਸਾਹਨ ਜਰੂਰ ਹਾਸਿਲ ਹੋਵੇਗਾ। ਮੇਰੀ ਇਹ ਕਿਤਾਬ ਮੇਰੀ ਹੀ ਪਿਛਲੀ ਕਿਤਾਬ ਯਾਨੀ ਕੇ “ਮੀਤ ਹਰਮਨ” ਦਾ ਹੀ ਅਗਲਾ ਤੇ ਸੰਪੂਰਨ ਹਿੱਸਾ ਹੈ |
ਇਸ ਕਹਾਣੀ ਵਿਚ ਪਿਆਰ ਹੈ, ਜਜ਼ਬਾਤ ਨੇ, ਅਤੇ ਸਮੇ ਸਮੇਂ ਸੋਸ਼ਲ ਸੰਦੇਸ਼ ਵੀ ਦਿੱਤੇ ਗਏ ਨੇ। ਕਹਾਣੀ ਨੂੰ ਤਰਤੀਬ ਵਿੱਚ ਅਤੇ ਰੌਚਕਤਾ ਵਿੱਚ ਰੱਖਣ ਲਈ ਇਹਨੂੰ ਪਹਿਲਾਂ ਤੋ ਹੀ 17 ਭਾਗਾਂ ਵਿਚ ਵੰਡਿਆ ਗਿਆ ਸੀ, ਜੀਹਦੇ 8 ਭਾਗ ਤੁਹਾਡੇ ਸਾਹਮਣੇ ਮੇਰੀ ਲਿਖਤ ਪਿਛਲੀ ਕਿਤਾਬ “ਮੀਤ ਹਰਮਨ VOL 1” ਵਿਚ ਦਰਸਾਏ ਗਏ ਸਨ । ਪਰ ਪਾਠਕਾਂ ਵਲੋਂ ਮਿਲੇ ਭਾਰੀ ਹੁੰਗਾਰੇ ਨੂੰ ਵੇਖਦੇ ਹੋਏ ਇਸ ਕਹਾਣੀ ਨੂੰ ਇਕ ਹੀ ਸੰਪੂਰਨ ਕਿਤਾਬ ਵਿਚ ਤੁਹਾਡੇ ਸਾਹਮਣੇ ਰੱਖਿਆ ਜਾਵੇਗਾ | ਯਾਨੀ ਇਸ ਕਿਤਾਬ ਵਿਚ ਸਾਰੇ ਦੇ ਸਾਰੇ ਭਾਗ ਮੌਜੂਦ ਹੋਣਗੇ | ਹਰ ਭਾਗ ਦੇ ਸ਼ੁਰੂਆਤ ਵਿਚ ਇਕ ਕਵਿਤਾ ਤੇ ਇਸ ਮਗਰੋਂ ਕਹਾਣੀ ਨੂੰ ਵਿਸਤਾਰ ਨਾਲ ਦਸਿਆ ਗਿਆ ਹੈ | ਨਾਲ ਹੀ ਵਾਰਤਾਲਾਪ ਦਾ ਉਚਿਤ ਸੁਮੇਲ ਵੀ ਹੈ, ਜੌ ਕੇ ਦਰਸਾਏਗਾ ਕੇ ਤੁਸੀ ਓਸ ਭਾਗ ਵਿਚ ਤੁਸੀ ਕਿਆ ਕੁਝ ਪੜ੍ਹਨ ਨੂੰ ਜਾ ਰਹੇ ਹੋ। ਅੰਤ ਯਕੀਨ ਮਾਨਿਓ ਕੇ ਇਹ ਕਿਤਾਬ ਤੁਹਾਡੇ ਜ਼ਿੰਦਗੀ ਜੀਣ ਦੇ ਨਜ਼ਰੀਏ ਨੂੰ ਇਕਦਮ ਬਦਲ ਕੇ ਰੱਖ ਦੇਵੇਗੀ।
ਇਸ ਕਹਾਣੀ ਦੇ ਮੁੱਖ ਕਿਰਦਾਰ ਆਮ ਜ਼ਿੰਦਗੀ ਤੋਂ ਹੋ ਪ੍ਰਭਾਵਿਤ ਨੇ ਅਤੇ ਨਾਲ ਹੀ ਇਹ ਕਹਾਣੀ ਸੰਨ 1980 ਤੋ 1990 ਦੇ ਪੰਜਾਬ ਦੇ ਓਸ ਪੇਂਡੂ ਮਾਹੌਲ ਨੂੰ ਵੀ ਯਾਦ ਕਰਵਾਏਗੀ ਜਦੋਂ ਮੋਬਾਈਲ ਟੀਵੀ ਅਜਿਹਾ ਕੁਝ ਵੀ ਮਨੋਰੰਜਨ ਦਾ ਸਾਧਨ ਆਮ ਲੋਕਾਂ ਕੋਲ ਨਹੀਂ ਸੀ ਹੁੰਦ, ਪਰ ਫੇਰ ਵੀ ਹੁੰਦੀ ਸੀ ਆਪਸੀ ਰਿਸ਼ਤਿਆ ਵਿਚ ਮੋਹ ਪਿਆਰ ਦੀਆਂ ਤੰਦਾਂ ਅਤੇ ਲੋਕਾਂ ਦੇ ਦਿਲਾਂ ਵਿਚ ਵਾਸ ਕਰਦੇ ਜਜ਼ਬਾਤ ਵੀ। ਸਤਿਕਾਰ ਤੇ ਮੇਲ ਮਿਲਾਪ ਦੀ ਭਾਵਨਾ ਨੂੰ ਵੀ ਬਾਖੂਬੀ ਇਸ ਕਿਤਾਬ ਵਿਚ ਦਰਸਾਇਆ ਗਿਆ ਹੈ |
ਅੰਤ ਮੈਂ ਹਿਤੇਸ਼ ਕੁਮਾਰ ਮੁਟਰੇਜਾ ਆਹੀ ਕਹਿਣਾ ਚਾਹੁੰਦਾ ਹਾਂ ਕੇ , ਤੁਸੀ ਇਕ ਵਾਰ ਜ਼ਰੂਰ ਪੜਿਓ, ਮੇਰੀ ਲਿਖਤ ਇਹ ਰਚਨਾ “ਮੀਤ ਹਰਮਨ ਸੰਪੂਰਨ” ।
ਧੰਨਵਾਦ।।
ਵਾਹੇਗੁਰੂ ਜੀ ।।।
Reviews
There are no reviews yet.