Kujh Panne 1947 ton
₹349.00
ਮੈਂ ਹਿਤੇਸ਼ ਕੁਮਾਰ ਮੁਟਰੇਜਾ ਅਤੇ ਨਾਲ਼ ਮੇਰੇ ਸਹਯੋਗੀ ਲੇਖਕ ਗਗਨਦੀਪ ਸ਼ੁਕਲਾ ਜੀ ਦੁਆਰਾ ਲਿਖਤ ਇਹ ਕਿਤਾਬ ” ਕੁਝ ਪੰਨ੍ਹੇ 1947 ਤੋਂ ” , ਸਾਡੀ ਲਿਖਤਕਾਰੀ ਦੀ ਪਹਿਲੀ ਕੋਸ਼ਿਸ਼ ਹੈ। ਜਿਵੇਂ ਸਾਡੀ ਸ਼ੈਲੀ ਨਵੇਕਲੀ ਹੈ, ਓਸੇ ਤਰ੍ਹਾਂ ਅਸੀਂ ਲਿਖਣ ਦੇ ਖੇਤਰ ਵਿੱਚ ਵੀ ਨਵੇਂ ਹਾਂ। ਫਿਰ ਵੀ ਅਸੀਂ ਅਤੇ ਸਾਡੀ ਟੀਮ ਨੇ ਇਸ ਕਿਤਾਬ ਰਾਹੀਂ ਪਾਠਕਾਂ ਤੱਕ ਆਪਣੀ ਸੱਚੀ ਅਤੇ ਸੁੱਚੀ ਮਹਿਸੂਸਾਤਮਕ ਕਲਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਜੇਕਰ ਪੜ੍ਹਨ ਦੌਰਾਨ ਤੁਹਾਨੂੰ ਕਿਤੇ ਕੋਈ ਗਲਤੀ ਮਿਲੇ ਤਾਂ ਅਸੀਂ ਆਪਣੇ ਵਲੋਂ ਤਹੇ ਦਿਲੋਂ ਮਾਫੀ ਚਾਹੁੰਦੇ ਹਾਂ।
ਇਹ ਕਿਤਾਬ – “ਕੁਝ ਪੰਨੇ 1947 ਤੋਂ” – ਆਖਰ ਹੈ ਕੀ?
ਇਹ ਸਿਰਫ਼ ਕਿਤਾਬ ਨਹੀਂ, ਇਹ ਸੰਨ੍ਹ 1947 ਦੀ ਵੰਡ ਦੌਰਾਨ ਹਾਲਾਤਾਂ ਨਾਲ ਜੂਝਦੇ ਹੋਏ ਲੋਕਾਂ ਦੇ ਦਰਦ ਅਤੇ ਯਾਦਾਂ ਦਾ ਇਕ ਜਿਉਂਦਾ ਜਾਗਦਾ ਦਰਪਣ ਹੈ।
1. ਪੰਜ ਕਹਾਣੀਆਂ: ਕਿਤਾਬ ਵਿੱਚ ਕੁੱਲ ਪੰਜ ਕਹਾਣੀਆਂ ਹਨ, ਜਿਹਨਾਂ ਦਾ ਆਧਾਰ 1947 ਦੀ ਵੰਡ ਦੌਰਾਨ ਉਹ ਲੋਕ ਹਨ, ਜਿਨ੍ਹਾਂ ਲੋਕਾਂ ਨੇ ਆਪਣੇ ਘਰ-ਬਾਰ, ਰਿਸ਼ਤੇ ਅਤੇ ਜ਼ਮੀਨ ਤੋਂ ਵਿੱਛੋੜਾ ਸਹਿਆ। ਇਹਨਾਂ ਕਹਾਣੀਆਂ ਰਾਹੀਂ ਉਹ ਦਰਦ ਬਿਆਨ ਕੀਤਾ ਗਿਆ ਹੈ, ਜੋ ਓਹਨਾਂ ਲੋਕਾਂ ਨੇ ਅਪਣਿਆਂ ਨੂੰ ਖੋ ਕੇ ਮਹਿਸੂਸ ਕੀਤਾ।
2. ਚਿੱਤਰਾਂ ਰਾਹੀਂ ਦਰਸ਼ਾਵਟ: ਹਰ ਕਹਾਣੀ ਨੂੰ ਚਿੱਤਰਾਂ ਰਾਹੀਂ ਵੀ ਦਰਸਾਇਆ ਗਿਆ ਹੈ, ਜਿਨ੍ਹਾਂ ਰਾਹੀਂ ਪਾਠਕ ਉਹ ਪਲ ਬਿਨਾਂ ਸ਼ਬਦਾਂ ਦੇ ਵੀ ਮਹਿਸੂਸ ਕਰ ਸਕਦੇ ਹਨ।
3. ਕਵਿਤਾਵਾਂ ਨਾਲ਼ ਸ਼ੁਰੂਆਤ: ਹਰ ਕਹਾਣੀ ਦੀ ਸ਼ੁਰੂਆਤ ਇਕ ਕਵਿਤਾ ਨਾਲ਼ ਕੀਤੀ ਗਈ ਹੈ, ਜੋ ਉਸ ਕਹਾਣੀ ਦੀ ਆਤਮਾ ਹੈ। ਇਹ ਕਵਿਤਾਵਾਂ ਪਾਠਕਾਂ ਨੂੰ ਉਸ ਪੀੜ ਨੂੰ ਮਹਿਸੂਸ ਕਰਨ ਵਿੱਚ ਮਦਦ ਕਰਦੀਆਂ ਹਨ, ਜੋ ਓਹਨਾਂ ਕਹਾਣੀਆਂ ਦੇ ਪਾਤਰਾਂ ਨੇ ਸਹੀ ਸੀ।
ਇਹ ਕਿਤਾਬ ਤਿੰਨ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਖੋਜ ਦਾ ਨਤੀਜਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਲਿਖਤ ਪਾਠਕਾਂ ਨੂੰ ਨਾ ਸਿਰਫ਼ ਇਤਿਹਾਸ ਨਾਲ਼ ਜੋੜੇਗੀ, ਸਗੋਂ ਓਸ ਵਿਰਸੇ ਅਤੇ ਦਰਦ ਨਾਲ਼ ਵੀ ਰੂਬਰੂ ਕਰਾਏਗੀ, ਜੋ ਅੱਜ ਵੀ ਦਿਲਾਂ ਵਿੱਚ ਜ਼ਿੰਦਾ ਹੈ।
ਸੰਨ੍ਹ 1947 ਦੀ ਵੰਡ
ਇਹ ਕੇਵਲ ਦੋ ਮੁਲਕਾਂ ਦੇ ਵੱਖ-ਵੱਖ ਹੋਣ ਦੀ ਇੱਕ ਸਧਾਰਣ ਕਹਾਣੀ ਨਹੀਂ, ਸਗੋਂ ਇੱਕ ਸੰਪੂਰਨ ਦਸਤਾਵੇਜ਼ ਹੈ, ਜਿਸਨੂੰ ਹਰ ਆਉਣ ਵਾਲੀ ਪੀੜੀ ਤੱਕ ਪਹੁੰਚਾਉਣਾ ਸਾਡੀ — ਲੇਖਕ ਵਰਗ ਦੀ — ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ। ਕਈ ਵਾਰ ਕੁਝ ਘਟਨਾਵਾਂ ਨੂੰ ਦਿਲੋਂ ਭੁਲਾ ਦੇਣਾ, ਉਹਨਾਂ ਦੀ ਹੋਂਦ ਨੂੰ ਨਕਾਰਣ ਦੇ ਬਰਾਬਰ ਹੁੰਦਾ ਹੈ। ਅਕਸਰ ਅਸੀਂ ਸੁਣਦੇ ਹਾਂ ਕਿ ਭੂਤਕਾਲ ਸਾਡੇ ਲਈ ਇੱਕ ਸਬਕ ਹੁੰਦਾ ਹੈ — ਅਤੇ ਉਸਤੋਂ ਸਬਕ ਲੈਂਦੇ ਹੋਏ, ਉਸਨੂੰ ਨਾ ਦੁਹਰਾਉਣਾ ਹੀ ਸਾਡੇ ਰੌਸ਼ਨ ਭਵਿੱਖ ਦੀ ਨੀਂਹ ਬਣਦਾ ਹੈ। ਜੇ ਅਸੀਂ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਉਹਨਾਂ ਨੂੰ ਦੋਬਾਰਾ ਦੋਹਰਾਉਣ ਤੋਂ ਗੁਰੇਜ਼ ਕਰੀਏ, ਤਾਂ ਹੀ ਅਸੀਂ ਅਸਲ ਮਾਇਨੇ ਵਿੱਚ ਇਨਸਾਨੀ ਸ਼੍ਰੇਣੀ ਵਿੱਚ ਆਉਂਦੇ ਹਾਂ।
ਇਸ ਕਿਤਾਬ ਦੇ ਹਰ ਪਾਤਰ ਤੇ ਹਰ ਘਟਨਾ ਸਾਨੂੰ ਇਹ ਅਹਿਸਾਸ ਦਵਾਉਂਦੇ ਹਨ ਕਿ ਜ਼ਿੰਦਗੀ ਕਦੇ ਵੀ ਪੂਰੀ ਤਰ੍ਹਾਂ ਯੋਜਨਾਬੱਧ ਨਹੀਂ ਹੋ ਸਕਦੀ, ਕਿਉਂਕਿ ਅਸਲ ਨਿਰਣੇ ਤਾਂ ਸਮਾਂ ਲੈਂਦਾ ਹੈ — ਜੋ ਹਰ ਮੋੜ ‘ਤੇ ਆਪਣਾ ਪ੍ਰਭਾਵ ਛੱਡਦਾ ਹੈ। ਅਸੀਂ — ਤੁਸੀਂ — ਸਾਰੇ ਹੀ ਉਸ ਵਕ਼ਤ ਦੇ ਨਿਰਦੇਸ਼ਾਂ ਅਨੁਸਾਰ ਚਲ ਰਹੀਆਂ ਕਠਪੁਤਲੀਆਂ ਹਾਂ। ਸਾਡੇ ਹੱਥ ਵਿੱਚ ਕੇਵਲ ਇਹੀ ਹੈ ਕਿ ਅਸੀਂ ਮਨੁੱਖੀ ਕਦਰਾਂ ਕੀਮਤਾਂ ਦੀ ਪਾਲਣਾ ਕਰੀਏ, ਮਨੁੱਖਤਾ ਨਾਲ਼ ਪਿਆਰ ਕਰੀਏ।
ਇਹ ਕਹਾਣੀਆਂ ਭੂਤਕਾਲ ਦੇ ਦਰਦ ਦੀ ਵਿਆਖਿਆ ਕਰਦੀਆਂ ਹੋਈਆਂ ਸਾਡੇ ਸਾਹਮਣੇ ਇਹ ਸਵਾਲ ਖੜੇ ਕਰਦੀਆਂ ਹਨ ਕਿ ਕੀ ਅਸੀਂ ਵਾਸਤਵ ਵਿੱਚ ਇਨਸਾਨ ਬਣੇ ਸਕੇ ਹਾਂ? ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਕਹਾਣੀਆਂ ਰਾਹੀਂ ਅਸੀਂ ਪਹਿਲਾਂ ਵਧੀਆ ਇਨਸਾਨ ਬਣੀਏ ਅਤੇ ਧਰਮ ਨੂੰ ਸਿਰਫ਼ ਆਪਸੀ ਪਿਆਰ, ਭਾਈਚਾਰੇ ਅਤੇ ਮਨੁੱਖਤਾ ਦੇ ਰਖਵਾਲੇ ਵਜੋਂ ਆਪਣੇ ਜੀਵਨ-ਰਾਹੀਂ ਮਾਰਗਦਰਸ਼ਕ ਬਣਾਈਏ। ਕਿਉਂਕਿ ਅਸੀਂ ਜੇ ਮਨੁੱਖ ਹਾਂ, ਤਾਂ ਸਾਡੀ ਪਹਿਚਾਣ ਸਿਰਫ਼ ਪਿਆਰ, ਦਇਆ ਅਤੇ ਮਿਲਵਰਤਨ ਦੀ ਭਾਵਨਾ ਰਾਹੀਂ ਹੀ ਹੋ ਸਕਦੀ ਹੈ।
Reviews
There are no reviews yet.